Wednesday, March 5, 2014

ਬੈਂਸ ਦੇ ਐਲਾਨ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਬੈਂਸ ਵੱਲੋਂ ਗੰਭੀਰ ਸੁਆਲ-ਆਖਿਰ ਕੌਣ ਵੰਡਦਾ ਹੈ ਲੋਕਾਂ ਵਿੱਚ ਨਸ਼ੇ ?
ਲੁਧਿਆਣਾ: 5 ਮਾਰਚ 2014: (ਰੈਕਟਰ ਕਥੂਰੀਆ//ਕੈਮਰਾ-ਹਰਜਸ//ਪੰਜਾਬ ਸਕਰੀਨ):
ਲੁਧਿਆਣਾ ਦੇ ਲੋਕਾਂ ਵਿੱਚ ਹਰਮਨ ਪਿਆਰੀ ਸ਼ਖਸੀਅਤ ਸਿਮਰਜੀਤ ਸਿੰਘ ਬੈਂਸ ਨੇ ਅੱਜ ਰਸਮੀ ਤੌਰ ਤੇ ਵੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਹੁੰਦਿਆਂ ਸਾਰ ਹੀ ਲੋਕਾਂ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ। ਲੋਕਾਂ ਨੇ ਭੰਗੜੇ ਪਾਏ ਅਤੇ ਜੋਸ਼ੀਲੀ ਨਾਅਰੇਬਾਜ਼ੀ ਕੀਤੀ।  ਲਓ ਦੇਖੋ ਉਸ ਸਮੇਂ ਦਾ ਇੱਕ ਦ੍ਰਿਸ਼:
ਲੋਕਾਂ ਵਿੱਚ ਖੁਸ਼ੀ ਦਾ ਇੱਕ ਹੜ੍ਹ ਆਇਆ ਹੋਇਆ ਸੀ ਜਿਹੜਾ ਠੱਲਿਆ ਨਹੀਂ ਸੀ ਜਾ ਰਿਹਾ। ਲੋਕਾਂ ਦੇ ਭੰਗੜ੍ਹਿਆਂ ਅਤੇ ਨਾਅਰਿਆਂ ਤੋਂ ਨਜਰ ਆ ਰਿਹਾ ਸੀ ਕਿ ਓਹ ਕਿੰਨੇ ਖੁਸ਼ ਹਨ।
ਅੱਜ ਇਸ ਐਲਾਨ ਨਾਲ ਉਹਨਾਂ ਸਾਰੀਆਂ ਅਟਕਲਾਂ ਤੇ ਵੀ ਫੁੱਲ ਸਟਾਪ ਲੱਗ ਗਿਆ ਜਿਹਨਾਂ ਮੁਤਾਬਿਕ ਖਦਸ਼ਾ ਸੀ ਕਿ ਸ਼ਾਇਦ ਸ੍ਰ. ਬੈਂਸ ਆਪਣਾ ਇਰਾਦਾ ਬਦਲ ਲੈਣ।
ਸ੍ਰ. ਬੈਂਸ ਨੇ ਕਿਹਾ ਕਿ ਅਸਲ ਵਿੱਚ ਉਹਨਾਂ ਨੇ ਸੰਗਤ ਦਾ ਹੁਕਮ ਮੰਨਿਆ ਹੈ। ਇਸਦੇ ਨਾਲ ਹੀ ਉਹਨਾਂ ਆਖਿਆ ਕਿ ਹੁਣ ਇਹ ਮੁਕਾਬਲਾ ਕੇਂਦਰ ਸਰਕਾਰ ਵਿੱਚ ਬੈਠੀ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਰਾਜ ਸਰਕਾਰ ਅਕਾਲੀ ਦਲ  ਦੋਹਾਂ ਨਾਲ ਹੈ। ਵਿਰੋਧੀ ਧੀਰ ਮਜਬੂਤ ਹੈ ਪਰ ਜਦੋਂ ਲੋਕ ਸ਼ਕਤੀ ਖੜ੍ਹੀ ਹੁਨ੍ਦੀਨ ਹੈ ਤਾਂ ਵੱਡੇ ਵੱਡੇ ਤਾਜ ਤਖਤ ਵੀ ਉਸ ਅੱਗੇ ਠਹਿਰ ਨਹੀਂ ਸਕਦੇ।
ਹੁਣ ਦੇਖਣਾ ਹੈ ਕਿ ਇਸ ਲੋਕ ਉਭਾਰ ਨੂੰ ਜਿੱਤ ਵਿੱਚ ਬਦਲਣ ਲਈ ਸ੍ਰ ਬੈਂਸ ਕੀ ਕਰਦੇ ਹਨ? ਇਸਦੇ ਨਾਲ ਹੀ ਉਹਨਾਂ ਅੱਗੇ ਇੱਕ ਵੱਡਾ ਸੁਆਲ ਲੋਕਾਂ ਦੇ ਮਨਾਂ ਵਿੱਚ ਲੁਕਿਆ ਹੋਲੀਆ ਹੈ ਕਿ ਜੇ ਜਿੱਤ ਹਾਸਿਲ ਹੋਈ ਤਾਂ ਕੀ ਜਿੱਤਣ ਤੋਂ ਬਾਅਦ ਵੀ ਉਹ ਆਜ਼ਾਦ ਰਹਿਣਗੇ ਜਾਂ ਫੇਰ ਅਕਾਲੀਦਲ ਵਿਕ੍ਚ ਜਾ ਰਲਣਗੇ ?

No comments:

Post a Comment