Thu, Oct 31, 2013 at 2:44 PM
ਦੋਵੇਂ ਸੰਸਥਾਵਾਂ ਰੂਬੀ ਢੱਲਾ ਦਾ ਇੱਕ ਉਸਾਰੂ ਉਪਰਾਲਾ
*'ਡਰੀਮਸ ਫਾਰ ਯੂ' ਸੰਸਥਾ ਫਰਜ਼ੀ ਵਿਆਹਾਂ ਦੇ ਪੀੜਤਾਂ ਲਈ ਕਰੇਗੀ ਕੰਮ
*ਸਲਮਾਨ ਖੁਰਸ਼ੀਦ, ਪਰਨੀਤ ਕੌਰ ਅਤੇ ਮੇਨਕਾ ਗਾਂਧੀ ਸਮੇਤ ਕਈ ਅਹਿਮ ਹਸਤੀਆਂ ਨੇ ਕੀਤੀ ਸ਼ਿਰਕਤ
*ਰੂਬੀ ਢੱਲਾ ਦੀ ਪ੍ਰੇਰਨਾ ਸਦਕਾ ਹਨੀ ਸਿੰਘ ਨੇ 'ਡਰੀਮਸ ਫਾਰ ਯੂ' ਸੰਸਥਾ ਰਾਹੀਂ ਸਮਾਜ ਸੇਵਾ ਕਰਨ ਦਾ ਦਿੱਤਾ ਭਰੋਸਾ
ਨਵੀਂ ਦਿੱਲੀ, 30 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ)- ਸਥਾਨਕ ਟਾਲਕਟੋਰਾ ਸਟੇਡੀਅਮ ਵਿਖੇ ਕਨੇਡਾ ਦੀ ਸਾਬਕਾ ਮੈਂਬਰ ਪਾਰਲੀਮੈਂਟ ਡਾ. ਰੂਬੀ ਢੱਲਾ ਵੱਲੋਂ ਫਰਜ਼ੀ ਵਿਆਹਾਂ ਨੂੰ ਰੋਕਣ ਲਈ ਅਤੇ ਵਿਦੇਸ਼ੀ ਰਹਿੰਦੇ ਲੜਕਿਆਂ ਵੱਲੋਂ ਭਾਰਤੀ ਲੜਕੀਆਂ ਨੂੰ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਕੀਤੇ ਜਾਂਦੇ ਵਿੱਤੀ ਤੇ ਸਰੀਰਿਕ ਸ਼ੋਸ਼ਣ ਰੋਕਣ ਲਈ ਬਣਾਈ ਗਈ 'ਡਰੀਮਸ ਫਾਰ ਯੂ' ਨਾਮ ਦੀ ਸੁਸਾਇਟੀ ਨੂੰ ਰਸਮੀ ਤੌਰ 'ਤੇ ਡਾ. ਰੂਬੀ ਢੱਲਾ ਸਮੇਤ ਵਿਦੇਸ਼ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ, ਮੁੰਬਈ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੇ ਅਤੇ ਸ਼੍ਰੀਮਤੀ ਮੇਨਕਾ ਗਾਂਧੀ ਵੱਲੋਂ ਲਾਂਚ ਕੀਤਾ ਗਿਆ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਰੂਬੀ ਢੱਲਾ ਨੇ ਦੱਸਿਆ ਕਿ ਉਹ ਇਸ ਸੁਸਾਇਟੀ ਦੇ ਬ੍ਰਾਂਡ ਅੰਬਾਸਡਰ ਹਨ ਅਤੇ ਇਹ ਸੰਸਥਾ ਫਰਜ਼ੀ ਵਿਆਹਾਂ ਦੀਆਂ ਪੀੜਤ ਔਰਤਾਂ, ਵਿਧਵਾ ਔਰਤਾਂ, ਰੋਜ਼ੀ ਰੋਟੀ ਤੋਂ ਅਸਮਰਥ ਔਰਤਾਂ ਅਤੇ ਘਰੇਲੂ ਲੜਾਈ ਝਗੜਿਆਂ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਕੰਮ ਕਰੇਗੀ। ਇਹ ਸੰਸਥਾ ਪੀੜਤ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਹਨਾਂ ਨੂੰ ਸਿਖਲਾਈ ਦੇ ਕੇ ਸਵੈਰੁਜ਼ਗਾਰ ਲਈ ਕਾਬਲ ਬਣਾਵੇਗੀ। ਇਸ ਸੰਸਥਾ ਦਾ ਮੁੱਖ ਪੰਜਾਬ ਦੇ ਮੁਹਾਲੀ ਜ਼ਿਲੇ ਵਿੱਚ ਹੋਵੇਗਾ, ਜਿੱਥੇ ਪੀੜਤਾਂ ਦੀ ਸਹਾਇਤਾ ਲਈ ਕੁਝ ਮਾਹਿਰ ਵਿਅਕਤੀ ਨਿਯੁਕਤ ਕੀਤੇ ਜਾਣਗੇ। ਇਸ ਦੌਰਾਨ ਰੂਬੀ ਢੱਲਾ ਵੱਲੋਂ 'ਰੂਬੀ ਰੈਡ' ਨਾਮ ਦੀ ਫੈਸ਼ਨ ਡਿਜ਼ਾਈਨਿੰਗ ਕੰਪਨੀ ਲਾਂਚ ਕੀਤੀ ਗਈ ਜੋ ਔਰਤਾਂ ਦੇ ਕੱਪੜੇ ਬਣਾਇਆ ਕਰੇਗੀ, ਜਿਸ ਤੋਂ ਹੋਣ ਵਾਲੇ ਮੁਨਾਫੇ ਨਾਲ 'ਡਰੀਮਸ ਫਾਰ ਯੂ' ਨਾਮ ਦੀ ਸੁਸਾਇਟੀ ਦੀ ਵਿੱਤੀ ਸਹਾਇਤਾ (ਡੋਨੇਸ਼ਨ) ਕੀਤੀ ਜਾਵੇਗੀ।
ਡਾ. ਰੂਬੀ ਢੱਲਾ ਨੇ ਦੱਸਿਆ ਕਿ ਅਸੀਂ 'ਡਰੀਮਸ ਫਾਰ ਯੂ' ਨਾਮ ਦੀ ਸੰਸਥਾ ਦਾ ਗਠਨ ਸਮਾਜ ਵਿੱਚ ਕੁਝ ਨਵਾਂ ਕਰਨ ਲਈ ਹੀ ਕੀਤਾ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ ਅਕਸਰ ਕੁੜੀਆਂ ਨੂੰ ਉਸ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਵਿਦੇਸ਼ੀ ਲਾੜਿਆਂ ਵੱਲੋਂ ਕੀਤੇ ਜਾਂਦੇ ਫਰਜ਼ੀ ਵਿਆਹਾਂ ਤੋਂ ਬਾਅਦ ਉਹ ਆਪ ਤਾਂ ਵਿਦੇਸ਼ ਚਲੇ ਜਾਂਦੇ ਹਨ ਅਤੇ ਆਪਣੀਆਂ ਪਤਨੀਆਂ ਨੂੰ ਇੱਥੇ ਇਹ ਕਹਿ ਕੇ ਛੱਡ ਜਾਂਦੇ ਹਨ ਕਿ ਮੈਂ ਵਿਦੇਸ਼ ਜਾ ਕੇ ਤੈਨੂੰ ਉੱਥੇ ਬੁਲਾ ਲਵਾਂਗਾ ਪਰ ਅਜਿਹਾ ਕੁਝ ਨਹੀਂ ਹੁੰਦਾ ਅਤੇ ਜਦੋਂ ਵਿਦੇਸ਼ੀ ਲਾੜੇ ਵਾਪਸ ਵਿਦੇਸ਼ ਚਲੇ ਜਾਂਦੇ ਹਨ ਤਾਂ ਉਹਨਾਂ ਦੇ ਫੋਨ ਨੰਬਰ ਅਤੇ ਦੱਸੇ ਹੋਏ ਪਤੇ ਗਲਤ ਸਾਬਤ ਹੁੰਦੇ ਹਨ, ਉਸ ਵੇਲੇ ਵਿਆਹੀਆਂ ਹੋਈਆਂ ਕੁੜੀਆਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਜਾਂਦਾ ਹੈ ਅਤੇ ਫਿਰ ਪੀੜਤ ਕੁੜੀਆਂ ਆਪਣੀਆਂ ਸ਼ਿਕਾਇਤਾਂ ਲੈ ਕੇ ਪੁਲਿਸ ਸਟੇਸ਼ਨਾਂ ਜਾਂ ਵਿਦੇਸ਼ਾਂ ਨਾਲ ਸੰਬੰਧਤ ਕਿਸੇ ਸਮਾਜ ਸੇਵੀ ਵਿਅਕਤੀ ਕੋਲ ਆਪਣਾ ਦੁੱਖੜਾ ਸੁਣਾਉਂਦੀਆਂ ਹਨ, ਪ੍ਰੰਤੂ ਅਸੀਂ ਪੰਜਾਬ ਦੇ ਲੋਕਾਂ ਅਤੇ ਵਿਦੇਸ਼ਾਂ 'ਚ ਵਿਆਹ ਕਰਵਾਉਣ ਦੀਆਂ ਇਛੁੱਕ ਲੜਕੀਆਂ ਨੂੰ ਜਾਗਰੂਕ ਕਰਾਂਗੇ ਕਿ ਉਹ ਵਿਆਹ ਕਰਵਾਉਣ ਤੋਂ ਪਹਿਲਾਂ ਮੁੰਡੇ ਦੇ ਪਾਸਪੋਰਟ ਦੀ ਫੋਟੋ ਕਾਪੀ ਲੈਣ ਅਤੇ ਜਿਸ ਮੁਲਕ ਵਿੱਚ ਉਹ ਰਹਿੰਦਾ ਹੈ ਉੱਥੋਂ ਆਪਣੇ ਕਿਸੇ ਜਾਣਕਾਰ ਰਾਹੀਂ ਉਸਦੀ ਸਹੀ ਜਾਣਕਾਰੀ ਪ੍ਰਾਪਤ ਕਰਨ ਜਾਂ ਸਾਡੀ ਸੰਸਥਾ ਨਾਲ ਸੰਪਰਕ ਕਰਨ ਤਾਂ ਜੋ ਅਸੀਂ ਇਹ ਪੜਤਾਲ ਕਰ ਸਕੀਏ ਕਿ ਵਿਆਹ ਕਰਵਾਉਣ ਵਾਲਾ ਲੜਕਾ ਕਿੱਥੇ ਰਹਿੰਦਾ ਹੈ, ਉਹ ਉਸ ਮੁਲਕ ਦਾ ਪੱਕਾ ਵਸਨੀਕ ਹੈ ਵੀ ਜਾਂ ਨਹੀਂ, ਕੀ ਉਹ ਪਹਿਲਾਂ ਹੀ ਸ਼ਾਦੀਸ਼ੁਦਾ ਤਾਂ ਨਹੀਂ ਜਾਂ ਕਿਤੇ ਉਸਨੇ ਫਰਜ਼ੀ ਪਾਸਪੋਰਟ ਤਾਂ ਨਹੀਂ ਬਣਾਇਆ ਸੋ ਅਜਿਹਾ ਕਰਨ ਨਾਲ ਵਿਦੇਸ਼ਾਂ 'ਚ ਵਿਆਹ ਕਰਵਾਉਣ ਦੀਆਂ ਇਛੁੱਕ ਕੁੜੀਆਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਧੋਖੇ ਤੋਂ ਬਚਾਇਆ ਜਾ ਸਕਦਾ ਹੈ।
ਡਾ. ਰੂਬੀ ਢੱਲਾ ਦੀ ਪ੍ਰੇਰਨਾ ਸਦਕਾ ਉੱਘੇ ਸੰਗੀਤਕਾਰ ਤੇ ਗਾਇਕ ਹਨੀਂ ਸਿੰਘ ਨੇ ਵੀ ਇਸ ਸੰਸਥਾ ਰਾਹੀਂ ਸਮਾਜ ਸੇਵਾ ਕਰਨ ਦੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਡਾ. ਰੂਬੀ ਢੱਲਾ ਨੇ ਉਹਨਾਂ ਨੂੰ ਫਰਜ਼ੀ ਵਿਆਹਾਂ ਦੀਆਂ ਪੀੜਤ ਕੁੜੀਆਂ ਦੇ ਦੁਖੜਿਆਂ ਬਾਰੇ ਦੱਸਿਆ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਵੀ ਇਸ ਸੰਸਥਾ ਰਾਹੀਂ ਸਮਾਜ ਸੇਵਾ ਕਰਨ ਦਾ ਫੈਸਲਾ ਲਿਆ ਹੈ। ਇਸ ਉਪਰੰਤ ਹਨੀ ਸਿੰਘ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦਾ ਆਏ ਹੋਏ ਹਜ਼ਾਰਾਂ ਮਹਿਮਾਨਾਂ ਨੇ ਆਨੰਦ ਮਾਣਿਆ, ਹਨੀ ਸਿੰਘ ਨੇ ਜਿਵੇਂ ਹੀ ਪੰਜਾਬੀ ਗੀਤ ਗਾਉਣੇ ਸ਼ੁਰੂ ਕੀਤੇ ਤਾਂ ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਲੋਕ ਨੱਚਣ ਲੱਗ ਪਏ ਅਤੇ ਲੰਮੇਂ ਸਮੇਂ ਤੱਕ ਚੱਲ ਇਸ ਪ੍ਰੋਗਰਾਮ ਦੌਰਾਨ ਆਏ ਮਹਿਮਾਨਾਂ ਨੇ ਖੂਬ ਮਸਤੀ ਕੀਤੀ। ਇਸ ਮੌਕੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਸਤਬੀਰ ਸਿੰਘ ਖੱਟੜਾ, ਸ. ਦਵਿੰਦਰ ਸਿੰਘ ਭਾਟੀਆ, ਪੰਜਾਬੀ ਸਭਿਅਚਾਰ ਸੱਥ ਦੇ ਪ੍ਰਧਾਨ ਤੇਜਿੰਦਰ ਸਿੰਘ ਫ਼ਤਿਹਪੁਰ ਅਤੇ ਗਗਨਦੀਪ ਸਿੰਘ ਟਿਵਾਣਾ ਨੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਰੂਬੀ ਢੱਲਾ ਨੂੰ ਵਧਾਈ ਦਿੱਤੀ।
ਫੋਟੋ ਕੈਪਸ਼ਨ- ਦਿੱਲੀ ਦੇ ਟਾਲਕਟੋਰਾ ਸਟੇਡੀਅਮ ਵਿਖੇ ਡਾ. ਰੂਬੀ ਢੱਲਾ ਦੀ ਸਮਾਜ ਸੇਵੀ ਸੰਸਥਾ 'ਡਰੀਮਸ ਫਾਰ ਯੂ' ਤੇ 'ਰੂਬੀ ਰੈਡ' ਨਾਮ ਦੇ ਫੈਸ਼ਨ ਬ੍ਰਾਂਡ ਨੂੰ ਲਾਂਚ ਕਰਨ ਲਈ ਕਰਵਾਏ ਸਮਾਗਮ ਦੌਰਾਨ ਸ਼ਿਰਕਤ ਕਰਦੇ ਹੋਏ ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਅਤੇ ਮੇਨਕਾ ਗਾਂਧੀ ਅਤੇ ਹਨੀ ਸਿੰਘ ਵੱਲੋਂ ਕੀਤੇ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣਦੇ ਹੋਏ ਸਰੋਤੇ।

कोई टिप्पणी नहीं:
एक टिप्पणी भेजें