ਆਈਡੀਆ ਦਿੱਤਾ ਅਮਰੀਕਾ ਤੋਂ ਆਈ ਹਰਪ੍ਰੀਤ ਕੌਰ ਨੇ
ਲੁਧਿਆਣਾ: 6 ਮਾਰਚ 2014: (ਰੈਕਟਰ ਕਥੂਰੀਆ//ਕੈਮਰਾ-ਅਮਰਦੀਪ//ਪੰਜਾਬ ਸਕਰੀਨ): ਇਸ ਵਾਰ ਫੇਰ ਅਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਹੈ। ਜਲਸੇ, ਜਲੂਸ, ਰੈਲੀਆਂ ਅਤੇ ਸੈਮੀਨਾਰ ਸਭਕੁਝ ਪਹਿਲਾਂ ਦੀ ਤਰ੍ਹਾਂ ਹੋਵੇਗਾ। ਜੇ ਕੁਝ ਵੱਖਰਾ ਹੋਣ ਲੱਗਿਆ ਹੈ ਤਾਂ ਉਹ ਹੈ ਕੁਝ ਮਹਿਲਾ ਸੰਗਠਨਾਂ ਵੱਲੋਂ ਸ਼ਹਿਰ ਵਿੱਚ ਕੀਤਾ ਜਾਣ ਵਾਲਾ ਮਾਰਚ। ਇਸ ਮਾਰਚ ਦੀ ਬਣਾਈ ਹੈ ਤਿੰਨ ਮਹਿਲਾਵਾਂ ਨੇ। ਅਮਰੀਕਾ ਤੋਂ ਆਈ ਸਿੱਖ ਫ਼ਿਲਮਕਾਰ ਮੁਟਿਆਰ ਹਰਪ੍ਰੀਤ ਕੌਰ, ਕਾਨੂੰਨ, ਮਨੋਵਿਗਿਆਨ ਅਤੇ ਫਿਲਾਸਫੀ ਦੇ ਖੇਤਰ ਦੀ ਮਾਹਰ ਅਮਨਜੋਤ ਸਿੰਘ ਕੰਗ ਅਤੇ ਦੇਸ਼ ਚੋਂ ਭ੍ਰਿਸ਼ਟਾਚਾਰ ਮਿਟਾਉਣ ਲਈ ਚੱਲੀ ਮੁਹਿੰਮ ਦੀ ਇੱਕ ਅਹਿਮ ਸਿਪਾਹੀ ਸਵਿਤਾ ਕਾਲੜਾ। ਪੰਜਾਬ ਸਕਰੀਨ ਨੇ ਇਹਨਾਂ ਤਿੰਨਾਂ ਨਾਲ ਗੱਲਬਾਤ ਕੀਤੀ। ਇਸਦਾ ਪੂਰਾ ਵੇਰਵਾ ਪੰਜਾਬ ਸਕਰੀਨ ਪੰਜਾਬੀ, ਪੰਜਾਬ ਸਕਰੀਨ ਹਿੰਦੀ ਅਤੇ ਪੰਜਾਬ ਸਕਰੀਨ ਅੰਗ੍ਰੇਜ਼ੀ ਵਿੱਚ ਵੱਖਰੇ ਤੌਰ ਤੇ ਵੀ ਜਲਦੀ ਦਿੱਤਾ ਜਾਵੇਗਾ ਪਰ ਫਿਲਹਾਲ ਤੁਸੀਂ ਸੁਣ /ਦੇਖ ਸਕਦੇ ਹੋ ਉਹਨਾਂ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼। ਅਮਰੀਕਾ ਤੋਂ ਆਈ ਫ਼ਿਲਮਕਾਰ ਮੁਟਿਆਰ ਹਰਪ੍ਰੀਤ ਕੌਰ ਨੇ ਇਸ ਬਾਰੇ ਕੁਝ ਇਓਂ ਦੱਸਿਆ:

ਇਸੇ ਤਰ੍ਹਾਂ ਆਪਣੇ ਸਾਰੇ ਸੁੱਖ ਆਰਾਮ ਅਤੇ ਮੌਜ ਮਸਤੀ ਦੇ ਦਿਨਾਂ ਨੂੰ ਛੱਡ ਕੇ ਇਸ ਟੀਮ ਨਾਲ ਸਰਗਰਮ ਹੋ ਕੇ ਚੱਲ ਰਹੀ ਹੈ ਅਮਨਜੋਤ ਸਿੰਘ ਕੰਗ। ਉਸ ਨਾਲ ਗੱਲ ਕਰਦਿਆਂ ਤੀਬਰਤਾ ਨਾਲ ਅਹਿਸਾਸ ਹੁੰਦਾ ਹੈ ਕਿ ਅੱਜ ਦੇ ਇਸ ਆਧੁਨਿਕ ਅਤੇ ਵਿਕਸਿਤ ਆਖੇ ਜਾਂਦੇ ਦੌਰ ਵਿੱਚ ਵੀ ਕੁੜੀਆਂ/ਔਰਤਾਂ/ਬੱਚੀਆਂ ਕਿਨੀਆਂ ਅਸੁਰੱਖਿਅਤ ਹਨ। ਜਦੋਂ ਕੋਈ ਕੁੜੀ ਘਰੋਂ ਬਾਹਰ ਨਿਕਲਦੀ ਹੈ ਤਾਂ ਘਰ ਬੈਠੇ ਉਸਦੇ ਮਾਤਾ ਪਿਤਾ ਦੀ ਕੀ ਹਾਲਤ ਹੁੰਦੀ ਹੈ। ਇਸ ਸਥਿਤੀ ਬਾਰੇ ਚੇਤਨਾ ਪੈਦਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਬਾਰੇ ਉਹ ਸੰਖੇਪ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ।
ਇਸੇ ਤਰ੍ਹਾਂ ਦੇਸ਼ ਵਿੱਚ ਨਾਸੂਰ ਵਾਂਗ ਵਧੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਤੁਰੇ ਇੱਕ ਸਰਗਰਮ ਕਾਫ਼ਿਲੇ ਦੀ ਸਰਗਰਮ ਸਿਪਾਹੀ ਸਵਿਤਾ ਕਾਲੜਾ ਵੀ ਔਰਤਾਂ ਦੀ ਇਸ ਹਾਲਤ ਤੋਂ ਚਿੰਤਿਤ ਵੀ ਹੈ ਅਤੇ ਗੁੱਸੇ ਵਿੱਚ ਵੀ। ਉਸਨੇ ਆਪਣੇ ਇਸ ਗੁੱਸੇ ਦੀ ਊਰਜਾ ਨੂੰ ਵਰਤਿਆ ਹੈ ਸਮਾਜ ਵਿੱਚ ਇੱਕ ਨਵੀਂ ਚੇਤਨਾ ਪੈਦਾ ਕਰਨ ਲਈ। ਮੀਡੀਆ ਨਾਲ ਗੱਲ ਕਰਦਿਆਂ ਉਹ ਦੱਸਦੀ ਹੈ ਕਿ ਅਠ ਮਾਰਚ ਨੂੰ ਅਸੀਂ ਆਪਣੀ ਕੋਸ਼ਿਸ਼ ਜਰੂਰ ਕਰਾਂਗੇ। ਸਵਿਤਾ ਕਾਲੜਾ ਨੇ ਵੀ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਸੱਦਾ ਦਿੱਤਾ ਹੈ ਕਿ ਓਹ ਇਸ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ।ਸੁਣੋ ਦੇਖੋ ਸਵਿਤਾ ਕਾਲੜਾ ਦੇ ਵਿਚਾਰ:
ਹੁਣ ਦੇਖਣਾ ਹੈ ਕਿ ਸਮਾਜ ਦੇ ਲੋਕ ਇਸ ਉੱਦਮ ਨੂੰ ਕਿੰਨਾ ਕੁ ਹੁੰਗਾਰਾ ਦੇਂਦੇ ਹਨ ? ਕਬੀਲੇ ਜ਼ਿਕਰ ਹੈ ਕਿ ਇਹ ਮਾਰਚ ਠੀਕ 12 ਵਜੇ ਦੁਪਹਿਰ ਨੂੰ ਖਾਲਸਾ ਕਾਲਜ ਫ਼ਰ ਵੂਮੈਨ ਸਿਵਲ ਲਾਈਨਜ਼ ਤੋਂ ਸ਼ੁਰੂ ਹੋ ਕੇ ਗੌਰਮਿੰਟ ਗਰਲਜ਼ ਕਾਲਜ ਤੱਕ ਜਾਏਗਾ।
ਜੇ ਤੁਸੀਂ ਵੀ ਇਸ ਮਾਰਚ ਦੇ ਮਕਸਦ ਨਾਲ ਸਹਿਮਤ ਹੋ---ਕੁੜੀਆਂ ਦੀ ਸੁਰੱਖਿਆ ਤੋਂ ਚਿੰਤਿਤ ਹੋ ਤਾਂ ਇਸ ਮਾਰਚ ਵਿੱਚ ਜਰੂਰ ਪੁੱਜਣਾ ਕਿਓਂਕਿ ਇੱਕ ਤੇ ਇੱਕ ਗਿਆਰਾਂ ਹੁੰਦੇ ਹਨ।
कोई टिप्पणी नहीं:
एक टिप्पणी भेजें