ਦੁਕਾਨਦਾਰ ਆਪਣੇ ਸਟੈਂਡ ਤੇ ਕਾਇਮ--ਜਾਰੀ ਰਹੇਗਾ ਬਾਈਕਾਟ
ਲੁਧਿਆਣਾ: 26 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਦੀ ਗਿਆਨ ਰਾੜੇ ਵਾਲਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਜਾਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਬਾਈਕਾਟ ਜਾਰੀ ਰਹੇਗਾ। ਇਹਨਾਂ ਦੁਕਾਨਦਾਰਾਂ ਨੇ ਪੂਰੀ ਇੱਕਜੁੱਟਤਾ ਨਾਲ ਦੱਸਿਆ ਕਿ ਉਹਨਾਂ ਦਾ ਸਾਰਾ ਕਾਰੋਬਾਰ ਪਹਿਲਾਂ ਹੀ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਹੁਣ ਸਾਨੂੰ ਹੋਰ ਤੰਗ ਕੀਤਾ ਜਾ ਰਿਹਾ ਹੈ। ਇਹਨਾਂ ਨੇ ਆਖਿਆ ਕਿ ਸਾਡੇ ਕੋਲ ਜਿਹੜਾ ਵੀ ਲੀਡਰ ਆਉਂਦਾ ਹੈ ਉਹ ਵੋਟਾਂ ਦੀ ਗੱਲ ਕਰਦਾ ਹੈ ਤਾਂਕਿ ਉਸ ਨੂੰ ਫਾਇਦਾ ਹੋ ਸਕੇ ਪਰ ਸਾਡੇ ਮਸਲੇ ਨੂੰ ਹੱਲ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਦਾ। ਇਸ ਮੌਕੇ ਤੇ ਰਣਜੀਤ ਸਿੰਘ, ਦੇਸ ਰਾਜ, ਸੁਰਿੰਦਰ ਪਾਲ ਬਿੰਦਰਾ, ਰਾਜੂ ਅੱਗਰਵਾਲ,ਅਮਰਜੀਤ ਸਿੰਘ ਕੋਛੜ, ਸੰਜੇ ਬਿੱਟੂ ਅਤੇ ਅਨਿਲ ਸੂਦ ਅਤੇ ਇਹਨਾਂ ਦੇ ਕਈ ਹੋਰ ਸਾਥੀ ਵੀ ਮੌਜੂਦ ਸਨ। ਇਹ ਸਾਰੇ ਇਸ ਮਸਲੇ 'ਤੇ ਇੱਕਜੁੱਟ ਨਜ਼ਰ ਆਏ।
ਵੀਡੀਓ ਦੇਖੋ:
ਦੂਜੇ ਪਾਸੇ ਮੇਅਰ ਹਰਚਰਨ ਸਿੰਘ ਗੋਲਵੜੀਆ ਨੇ ਕਿਹਾ ਹੈ ਕਿ ਚੋਣਾਂ ਦਾ ਬਾਈਕਾਟ ਕਿਸੇ ਵੀ ਤਰਾਂ ਕੋਈ ਸਿਆਣਪ ਵਾਲੀ ਗੱਲ ਨਹੀਂ। ਉਹਨਾਂ ਕਿਹਾ ਕਿ ਜਦੋਂ ਇਹਨਾਂ ਦੁਕਾਨਦਾਰਾਂ ਨੇ ਇਹ ਦੁਕਾਨਾਂ ਲਈਆਂ ਸਨ ਉਦੋਂ ਵੀ ਇਹਨਾਂ ਨੇ ਮਾਸਟਰ ਪਲਾਨ ਜਰੂਰ ਦੇਖਿਆ ਹੋਣਾ ਹੈ। ਇਹ ਰਸਤਾ ਲੋਕਾਂ ਦੇ ਪੈਦਲ ਚੱਲਣ ਲੈ ਹੈ---ਵਾਕਿੰਗ ਲਈ ਹੈ --ਗੱਡੀਆਂ ਖੜੀਆਂ ਕਰਨ ਲਈ ਨਹੀਂ।
ਪੰਜਾਂ ਸਾਲਾਂ ਬਾਅਦ ਚੋਣਾਂ ਦਾ ਮੌਕਾ ਆਇਆ ਹੈ ਜਦੋਂ ਲੋਕ ਆਪਣੀ ਪਸੰਦ ਦੀ ਸਰਕਾਰ ਬਣਾ ਸਕਦੇ ਹਨ ਉਸ ਮੌਕੇ ਨੂੰ ਇਸ ਤਰਾਂ ਭੰਗ ਦੇ ਭਾੜੇ ਗੁਆ ਲੈਣਾ ਕਿਸੇ ਵੀ ਤਰਾਂ ਠੀਕ ਨਹੀਂ।
ਮੇਅਰ ਗੋਲਵੜੀਆ ਨੇ ਕਿਹਾ ਕਿ ਅਜਿਹੇ ਲੋਕਾਂ ਨੇ ਲੋਕ ਸਭਾ ਚੋਣਾਂ ਵਰਗੇ ਗੰਭੀਰ ਮਾਮਲੇ ਨੂੰ ਵੀ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮੌਕੇ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ ਅਤੇ ਆਪਣੀ ਵੋਟ ਪਾਉਣੀ ਚਾਹੀਦੀ ਹੈ। ਵੀਡੀਓ ਦੇਖੋ:
ਹੁਣ ਦੇਖਣਾ ਹੈ ਕਿ ਇਸ ਬਾਈਕਾਟ ਦੇ ਫੈਸਲੇ ਨੂੰ ਵਾਪਿਸ ਕਰਾਉਣ ਲਈ ਸਾਰੀਆਂ ਜਮਹੂਰੀ ਧਿਰਾਂ ਕੀ ਰਸਤਾ ਕਢਦੀਆਂ ਹਨ ਅਤੇ ਏਥੋਂ ਦੇ ਬੰਦ ਹੋ ਚੁੱਕੇ ਕਾਰੋਬਾਰ ਨੂੰ ਬਹਾਲ ਕਰਨ ਲਈ ਕਿਹੜਾ ਫ਼ਾਰ੍ਮੂਲਾ ਕੰਮ ਆਉਂਦਾ ਹੈ?
कोई टिप्पणी नहीं:
एक टिप्पणी भेजें