रविवार, 4 अगस्त 2013

ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ !

ਅਧੀ ਅਧੀ ਰਾਤੀਂ......
ਉਠ ਰੋਣ ਮੋਏ ਮਿੱਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਵੇ!

ਨਹੀਂ ਰਹੀ
ਪੰਜਾਬ ਸਕਰੀਨ ਦੀ
ਸਰਗਰਮ ਸੰਚਾਲਿਕਾ
ਕਲਿਆਣ ਕੌਰ
 
-------
ਆਖ ਮਾਏ ਅਧੀ ਅਧੀ ਰਾਤੀਂ
ਮੋਏ ਮਿੱਤਰਾਂ ਦੇ
ਉਚੀ ਉਚੀ ਨਾਂ ਨਾ ਲਵੇ !


ਮਾਏ ਨੀਂ ਮਾਏ
ਮੇਰੇ ਗੀਤਾਂ ਦੇ ਨੈਣਾਂ ਵਿੱਚ 
ਬਿਰਹੋਂ ਦੀ ਰੜਕ ਪਵੇ !
ਅਧੀ ਅਧੀ ਰਾਤੀਂ......
ਉਠ ਰੋਣ ਮੋਏ ਮਿੱਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਵੇ!
ਆਪੇ ਨੀਂ ਮੈ ਬਾਲੜੀ 
ਮੈਂ ਹਾਲੇ ਆਪ ਮੱਤਾਂ ਜੋਗੀ
ਮੱਤ ਕਿਹੜਾ ਏਸ ਨੂੰ ਦਵੇ?
ਆਖ ਸੂ ਨੀਂ ਮਾਏ ਇਹਨੂੰ 
ਰੋਵੇ ਬੁੱਲ੍ਹ ਚਿਥ ਕੇ ਨੀਂ
ਜੱਗ ਕਿਤੇ ਸੁਣ ਨਾ ਲਵੇ!
ਆਖ ਮਾਏ ਅਧੀ ਅਧੀ ਰਾਤੀਂ
ਮੋਏ ਮਿੱਤਰਾਂ ਦੇ
ਉਚੀ ਉਚੀ ਨਾਂ ਨਾ ਲਵੇ !
ਮਤੇ ਸਾਡੇ ਮੋਇਆਂ ਪਿਛੋਂ 
ਜੱਗ ਇਹ ਸ਼ਰੀਕੜਾ  ਨੀਂ
ਗੀਤਾਂ ਨੂੰ ਵੀ ਚੰਦਰਾ ਕਵੇ!
ਮਾਏ ਨੀਂ ਮਾਏ 
ਮੇਰੇ ਗੀਤਾਂ ਦਿਆਂ ਨੈਣਾਂ ਵਿਚ
ਮਾਏ ਨੀਂ ਮਾਏ............!!

कोई टिप्पणी नहीं:

एक टिप्पणी भेजें