Sunday, August 9, 2015

ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੀ ਚੰਨਾ ਰਾਤ ਜੁਦਾਈਆਂ ਵਾਲੀ

ਸੰਨ 1949 ਵਿੱਚ ਆਈ ਸੀ ਫਿਲਮ ਲੱਛੀ 
Courtesy:IMIRZA777//YouTube   
ਸੰਨ 1949 ਵਿੱਚ ਆਈ ਸੀ ਪੰਜਾਬੀ ਫਿਲਮ ਲੱਛੀ ਜਿਸਨੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ ਅਤੇ ਇਸਦੇ ਗੀਤਾਂ ਨੇ ਸਰੋਤਿਆਂ ਦੇ ਦਿਲਾਂ ਵਿੱਚ। ਮੁਲਖ ਰਾਜ ਭਾਖੜੀ ਹੁਰਾਂ ਦੇ ਲਿਖੇ ਇਸ ਗੀਤ ਦੇ ਦਿਲ ਛੂਹੰਦੇ ਸ਼ਬਦਾਂ ਨੂੰ ਜਦੋਂ ਹੰਸਰਾਜ ਬਹਿਲ  ਹੁਰਾਂ ਦਾ ਸੰਗੀਤ ਮਿਲਿਆ ਅਤੇ ਨਾਲ ਹੀ ਮਿਲੀ ਲਤਾ ਜੀ ਦੀ ਆਵਾਜ਼ ਤਾਂ ਇਹ ਗੀਤ ਸੁਣਨ ਵਾਲਿਆ ਦੇ ਦਿਲਾਂ ਵਿੱਚ ਉਤਰਦਾ ਚਲਾ ਗਿਆ। ਇਸਦਾ ਇੱਕ ਹੋਰ ਗੀਤ ਹਿੱਟ ਹੋਇਆ ਸੀ-- ਮੇਰੀ ਲੱਗਦੀ ਕਿਸੇ ਨ ਵੇਖੀ--ਕਿਸੇ ਨ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਸ਼ਮਸ਼ਾਦ ਬੇਗਮ ਸਾਹਿਬਾ ਨੇ। ਇੱਕ ਹੋਰ ਗੀਤ ਸੀ ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹਨੀ ਆਂ--ਆ ਮਿਲ ਢੋਲ ਜਾਨੀਆ--ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਲਤਾ ਮੰਗੇਸ਼ਕਰ ਅਤੇ ਮੋਹੰਮਦ ਰਫੀ ਸਾਹਿਬ ਨੇ। ਆਜ ਵੀ ਉਦੋਂ ਦੇ ਪੰਜਾਬੀ ਫਿਲਮੀ ਗੀਤ ਦਿਲਾਂ ਵਿੱਚ ਉਤਰਦੇ ਹਨ। ਸਾਫ਼ ਸੁਥਰੇ ਇਹਨਾਂ ਗੀਤਾਂ ਵਿਚਲਾ ਪ੍ਰੇਮ ਪਿਆਰ ਇਸ਼ਕ ਦੇ ਰੱਬੀ ਸਬੰਧਾਂ ਦੀਆਂ ਬਾਤਾਂ ਪਾਉਂਦਾ ਹੈ। ਇਹਨਾਂ ਗੀਤਾਂ ਅਤੇ ਇਹਨਾਂ ਦੇ ਵੇਰਵਿਆਂ ਨੂੰ ਸੰਭਾਲ ਕੇ ਰੱਖਣਾ ਪੰਜਾਬੀ ਪ੍ਰੇਮੀਆਂ ਦਾ ਫਰਜ਼ ਹੈ। ਇੰਟਰਨੈਟ ਤੇ ਪੰਜਾਬੀ ਵਿਰਸੇ ਦੀ ਸੰਭਾਲ ਕਰਨ ਵਾਲੀਆਂ ਦੀ ਗਿਣਤੀ ਬੜੀ ਘੱਟ ਹੈ ਅਤੇ ਸਾਧਨ ਬੜੇ ਸੀਮਿਤ।  ਆਓ ਇਸ ਪਾਸੇ ਰਲ ਮਿਲ ਕੇ ਹੰਭਲਾ ਮਾਰੀਏ।


No comments:

Post a Comment