Monday, July 14, 2014

ਲੇਖਕਾਂ ਦੇ ਇੱਕ ਹਿੱਸੇ ਨੇ ਦੱਸਿਆ ਕੰਪਿਊਟਰ ਸਿਸਟਮ ਨੂੰ ਪੂਰੀ ਤਰਾਂ ਨਾਕਾਮ

ਹਰਮੀਤ ਵਿਦਿਆਰਥੀ ਅਤੇ ਦੇਸ ਰਾਜ ਕਾਲੀ ਨੇ ਕੀਤੀ ਇਤਰਾਜ਼ ਕਰਨ ਵਾਲੇ ਲੇਖਕਾਂ ਦੀ ਪ੍ਰਤੀਨਿਧਤਾ
ਜੇ ਸਾਡੀ ਗੱਲ ਨਾ ਸੁਣੀ ਗਈ ਤਾਂ ਅਸੀਂ ਅਦਾਲਤ ਤੱਕ ਵੀ ਜਾਵਾਂਗੇ 

ਲੁਧਿਆਣਾ: ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਸਮੇਂ ਪਹਿਲੀ ਵਾਰ ਵਰਤੇ ਗਏ ਕੰਪਿਊਟਰ ਸਿਸਟਮ ਨੂੰ ਸੰਗਠਨ ਦੇ ਕੁਝ ਮੈਂਬਰਾਂ ਨੇ ਬੁਰੀ ਤਰਾਂ ਨਾਕਾਮ ਦਸਦਿਆਂ ਇਸਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਹੈ। ਕਾਬਿਲੇ ਜ਼ਿਕਰ ਹੈ ਕਿ ਇਸ ਦੀ ਸ਼ੁਰੁਆਤ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਚੰਗਾ ਨਾਮਣਾ ਖੱਟਣ ਵਾਲੇ ਜਨਮੇਜਾ ਸਿੰਘ ਜੌਹਲ ਨੇ ਬੜੇ ਚਾਵਾਂ ਨਾਲ ਕੀਤੀ ਸੀ। ਉਮੀਦ ਸੀ ਕਿ ਸਾਹਿਤਕ ਅਤੇ ਜੱਥੇਬੰਦਕ ਮਾਮਲਿਆਂ ਵਿੱਚ ਇਸ ਡਿਜਿਟਲ ਯੁਗ ਦੀ ਸ਼ੁਰੂਆਤ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਏਗਾ। ਹੁਣ ਵੀ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਕਮੀਆਂ ਪੇਸ਼ਿਆਂ ਨੂੰ ਦੂਰ ਕਰਕੇ ਇਸ ਸਿਸਟਮ ਨੂੰ ਹੋਰ ਬੇਹਤਰ ਬਣਾ ਲਿਆ ਜਾਣਾ ਚਾਹਿਦਾ ਹੈ। --ਰੈਕਟਰ ਕਥੂਰੀਆ

ਇਹ ਲਿੰਕ ਵੀ ਦੇਖੋ -----430 ਤੋਂ ਵਧੇਰੇ ਵੋਟਾਂ ਹੀ ਗਾਇਬ ਹਨ

No comments:

Post a Comment